ਦਿਨੋ ਦਿਨ ਕਿਉਂ ਵੱਧ ਰਹੀ ਹੈ ਆਈ ਫਲੂ (Eye flu) ਦੀ ਗਿਣਤੀ ? ਜਾਣੋ ਕਾਰਨ ਅਤੇ ਘਰੇਲੂ ਨੁਸਖੇ
ਮੌਸਮ ਵਿੱਚ ਤਬਦੀਲੀ, ਕਈ ਨਵੀਆਂ ਬਿਮਾਰੀਆਂ ਨੂੰ ਸਦਾ ਦਿੰਦੀ ਹੈ | ਉਹਨਾਂ ਵਿੱਚੋ ਇਕ ਹੈ ਅੱਖਾਂ ਦੀ ਬਿਮਾਰੀ | ਆਮ ਤੋਰ ਤੇ ਬਰਸਾਤਾਂ ਦੇ ਮੌਸਮ ਵਿਚ ਇਸ ਦੀ ਗਿਣਤੀ ਜ਼ਿਆਦਾ ਸਾਹਮਣੇ ਆਉਂਦੀ ਹੈ । ਇਹ ਇੱਕ ਸੰਚਾਰੀ ਬਿਮਾਰੀ (contagious disease) ਹੈ ਅਤੇ ਇੱਕ ਦੂਜੇ ਤੋਂ ਜਲਦੀ ਫੈਲਦੀ ਹੈ |
ਇਸ ਬਿਮਾਰੀ (Eye flu) ਤੋਂ ਪੀੜਤ ਲੋਕ ਹਸਪਤਾਲਾਂ ਵਿੱਚ Eye Specialist ਤੋਂ ਇਲਾਜ ਕਰਵਾ ਰਹੇ ਹਨ | ਅਣਜਾਣੇ ਵਿਚ ਕਈ ਵਾਰ ਸੰਕਰਮਿਤ ਲੋਕ ਹੋਰ ਲੋਕਾਂ ਵਿਚ (Eye flu) ਫੈਲਾ ਰਹੇ ਹਨ ਅਤੇ ਲੋਕ ਬਿਮਾਰ ਹੋ ਰਹੇ ਹਨ | ਜੇਕਰ ਤੁਸੀਂ ਵੀ ਆਈ ਫਲੂ ਦੇ ਸ਼ਿਕਾਰ ਹੋ, ਤਾਂ ਘਰ ਵਿੱਚ ਰਹੋ ਅਤੇ ਕੁਝ ਸਾਵਧਾਨੀਆਂ ਦੀ ਪਾਲਣਾ ਕਰੋ |
ਘਬਰਾਓ ਨਹੀਂ !! ਇਹ ਇੱਕ ਆਮ ਅੱਖਾਂ ਦੀ ਬਿਮਾਰੀ ਹੈ | ਵੇਰਵੇ ’ਚ ਜਾਣੋ ਕਿ ਇਹ ਕਿਉਂ, ਤੇ ਕਿਵੇਂ ਹੁੰਦਾ ਹੈ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ |
ਆਈ ਫਲੂ ਦੇ ਆਮ ਲੱਛਣ ਕੀ ਹਨ - Common Symptoms of Eye Flu
- ਅੱਖਾਂ ਵਿਚ ਲਾਲੀ ਦਾ ਵੱਧ ਜਾਣਾ ।
- ਦੇਖਣ ’ਚ ਪੜ੍ਹਨ ਚ ਕਾਫੀ ਜੋਰ ਲਗਣਾ ।
- ਅੱਖਾਂ ’ਚ ਸੋਜ਼ ਅਤੇ ਪਾਣੀ ਦਾ ਵੱਧ ਅਨਾ ।
- ਅੱਖਾਂ ’ਚ ਖਾਰਸ਼ ਹੋਣੀ ।
- ਜਲਣ ਜਾ ਰੜਕ ਹੋਣੀ ।
- ਖੁਜਲੀ ਜਾਂ ਜਲਣ ਹੋਣੀ ।
- ਤੇਜ ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਅਤੇ ਦੇਖਣ ’ਤੇ ਪਰੇਸ਼ਾਨੀ ਹੋਣੀ ।
- ਅੱਖ ਤੋਂ ਪੀਲਾ ਪੀਲਾ ਚਿਪਚਿਪਾ ਪਾਣੀ ਜਾ ਪਦਾਰਥ ਦਾ ਨਿਕਲਣਾ ।
ਜਾਣੋ ਕਿ ਹਨ ਆਈ ਫਲੂ ਦੇ ਮੁਖ ਕਾਰਨ? - Main Causes of Eye Flu
- ਅੱਖਾਂ ਸੰਕ੍ਰਮਿਤ ਵਾਇਰਸ ਜਿਵੇਂ ਕਿ ਇੰਫਲੂਏੰਜਾ ਵਾਇਰਸ (Influenza Virus) ਦੇ ਸੰਪਰਕ ਦੇ ਕਾਰਨ ਹੋ ਸਕਦਾ ਹੈ |
- ਗੰਦੇ ਹੱਥਾਂ ਨਾਲ ਨੱਕ ਅਤੇ ਅੱਖਾਂ ਨੂੰ ਛੂਹਣ ਨਾਲ ਕੰਨਜਕਟਿਵਾਇਟਿਸ (Conjunctivitis) ਹੋ ਸਕਦਾ ਹੈ ।
- ਸਫਾਈ ਦੀ ਘਾਟ ਇਸ ਬਿਮਾਰੀ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ ।
- ਬਦਲਦੇ ਮੌਸਮ ਕਰਕੇ ਮਿੱਟੀ, ਧੂਲ ਅਤੇ ਤੇਜੀ ਨਾਲ ਵੱਧ ਰਹੇ ।
- ਬੈਕਟੀਰੀਆ (Bacteria) ਵੀ ਇਸ ਬਿਮਾਰੀ ਦਾ ਕਰਨ ਹੋ ਸਕਦੇ ਹੈ ।
ਆਈ ਫਲੂ ਤੋਂ ਬਚਣ ਦੇ ਤਰੀਕੇ - What Are The Prevention Measures To Control Eye Flu
ਸਫਾਈ ਦਾ ਰੱਖੋ ਖਾਸ ਧਿਆਨ
ਇਹ ਮੁੱਖ ਤੌਰ 'ਤੇ ਸਫਾਈ ਦੀ ਘਾਟ ਕਾਰਨ ਹੁੰਦਾ ਹੈ ਇਸ ਲਈ ਇਹ ਸਵੱਛਤਾ ਵੱਲ ਲੈ ਜਾਣ ਵਾਲੇ ਸਾਰੇ ਤਰੀਕਿਆਂ ਦਾ ਪਾਲਣ ਕਰਨਾ ਜ਼ਰੂਰੀ ਹੈ ।
ਨੱਕ ਨੂੰ ਸਾਫ਼ ਰੱਖੋ
ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅੱਖਾਂ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਸਿੱਧਾ ਸਬੰਧ ਨੱਕ ਨਾਲ ਹੁੰਦਾ ਹੈ ਕਿਉਂਕਿ ਅਣਜਾਣੇ 'ਚ ਪਲਕਾਂ ਅਤੇ ਨੱਕ ਨੂੰ ਛੂਹਣ ਨਾਲ ਇਨਫੈਕਸ਼ਨ (Infection) ਹੋ ਸਕਦੀ ਹੈ ।
ਹੱਥ ਧੋਣਾ
ਆਈ ਫਲੂ ਇੱਕ ਸੰਚਾਰੀ ਬਿਮਾਰੀ ਹੈ । ਇਹ ਹੱਥ ਮਿਲਾਉਣ ਦੁਆਰਾ ਬਹੁਤ ਜ਼ਿਆਦਾ ਫੈਲਦੀ ਹੈ | ਇਸ ਲਈ, ਹੱਥ ਮਿਲਾਉਣ ਤੋਂ ਬਚਣ ਦੀ ਕੋਸ਼ਿਸ਼ ਕਰੋ ।
* ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ।
* ਸੈਨੀਟਾਈਜ਼ਰ (Sanitizer) ਹਮੇਸ਼ਾ ਆਪਣੇ ਨਾਲ ਰੱਖੋ ।
* ਇਹ ਰੋਗ ਗਿੱਲੇ ਹੱਥਾਂ ਨਾਲ ਵੀ ਫੈਲਦਾ ਹੈ, ਆਪਣੇ ਹੱਥਾਂ ਨੂੰ ਸੁੱਕਾ ਰੱਖਣ (Dry Hands) ਦੀ ਕੋਸ਼ਿਸ਼ ਕਰੋ ।
ਚੀਜ਼ਾਂ ਸਾਂਝਾ ਕਰਨ ਤੋਂ ਬਚੋ
ਜੇ ਤੁਸੀਂ ਜਾਂ ਪਰਿਵਾਰ ਦਾ ਕੋਈ ਵਿਅਕਤੀ ਆਈ ਫਲੂ ਦਾ ਸ਼ਿਕਾਰ ਹੈ, ਤਾਂ ਕੱਪੜੇ, ਭੋਜਨ ਅਤੇ ਐਨਕਾਂ (Specs) ਵਰਗੀਆਂ ਚੀਜ਼ਾਂ ਨੂੰ ਸਾਂਝਾ ਕਰਨ ਤੋਂ ਬਚੋ। ਉਹ ਸੰਕਰਮਿਤ ਹੋ ਸਕਦਾ ਹੈ ।
ਜੇਕਰ ਤੁਹਾਨੂੰ ਅੱਖਾਂ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤੁਸੀਂ ਸਾਡੇ Ophthalmologist/Eye Specialist ਨਾਲ ਸੰਪਰਕ ਕਰ ਸਕਦੇ ਹੋ | Dr. Rajan Eye Care Hospital ਅੱਖਾਂ ਦਾ ਮਾਹਿਰ ਡਾਕਟਰ ਹੈ | ਪੰਜਾਬ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਨੂੰ ਅੱਜ ਹੀ ਮਿਲੋ |